ਸਾਡੀ ਟੀਮ ਅਤੇ ਸਹਿਯੋਗੀ ਮਹੱਤਵਪੂਰਨ ਤਰੱਕੀਆਂ ਕਰਦੇ ਹੋਏ, ਭਾਈਚਾਰਕ ਸ਼ਮੂਲੀਅਤ ਅਤੇ ਸਹਾਇਤਾ ਦੁਆਰਾ ਨੌਜਵਾਨ ਜੀਵਨ ਨੂੰ ਵਧਾਉਣ ਲਈ ਸਮਰਪਿਤ ਹਨ।
ਨੌਜਵਾਨਾਂ ਨੂੰ ਸ਼ਕਤੀਕਰਨ,
ਭਾਈਚਾਰਿਆਂ ਨੂੰ ਮਜ਼ਬੂਤ ਕਰਨਾ।
ਟੀਮ

ਜਨਰਲ ਪ੍ਰੈਕਟੀਸ਼ਨਰ CLSC ਪਾਰਕ-ਐਕਸਟੈਂਸ਼ਨ 'ਤੇ

ਸਮਾਜ ਸੇਵਕਾ

ਜਨਰਲ ਡਾਇਰੈਕਟਰ

ਡਿਪਟੀ ਡਾਇਰੈਕਟਰ, CPSC ਕੰਪੋਨੈਂਟ

ਅਨੁਵਾਦਕ, PEYO ਅਤੇ CPSC

PEYO ਵਿੱਚ ਮਨੋਰੰਜਨ ਅਤੇ ਖੇਡ ਵਿਭਾਗ ਦੀ ਕੋਆਰਡੀਨੇਟਰ ਅਤੇ CPSC ਵਿੱਚ ਮਨੋਵਿਗਿਆਨਕਤਾ ਵਿਭਾਗ ਦੀ ਕੋਆਰਡੀਨੇਟਰ

PEYO ਦੇ ਕਲਾ ਅਤੇ ਕਹਾਣੀਆਂ ਵਿਭਾਗ ਦੀ ਕੋਆਰਡੀਨੇਟਰ

ਡ੍ਰਾਮਾ-ਥੈਰਾਪਿਸਟ, M.A., AATQ

ਆਰਟ-ਥੈਰਾਪਿਸਟ

ਪ੍ਰਸ਼ਾਸਨ
ਟੀਮ

ਜਨਰਲ ਪ੍ਰੈਕਟੀਸ਼ਨਰ CLSC ਪਾਰਕ-ਐਕਸਟੈਂਸ਼ਨ 'ਤੇ

ਸਮਾਜ ਸੇਵਕਾ

ਜਨਰਲ ਡਾਇਰੈਕਟਰ

ਡਿਪਟੀ ਡਾਇਰੈਕਟਰ, CPSC ਕੰਪੋਨੈਂਟ

ਅਨੁਵਾਦਕ, PEYO ਅਤੇ CPSC

PEYO ਵਿੱਚ ਮਨੋਰੰਜਨ ਅਤੇ ਖੇਡ ਵਿਭਾਗ ਦੀ ਕੋਆਰਡੀਨੇਟਰ ਅਤੇ CPSC ਵਿੱਚ ਮਨੋਵਿਗਿਆਨਕਤਾ ਵਿਭਾਗ ਦੀ ਕੋਆਰਡੀਨੇਟਰ

PEYO ਦੇ ਕਲਾ ਅਤੇ ਕਹਾਣੀਆਂ ਵਿਭਾਗ ਦੀ ਕੋਆਰਡੀਨੇਟਰ

ਡ੍ਰਾਮਾ-ਥੈਰਾਪਿਸਟ, M.A., AATQ

ਆਰਟ-ਥੈਰਾਪਿਸਟ

ਪ੍ਰਸ਼ਾਸਨ
ਸਾਡੇ ਬਾਰੇ ਹੋਰ ਜਾਣਨ ਲਈ
ਜਨਰਲ ਪ੍ਰੈਕਟੀਸ਼ਨਰ CLSC ਪਾਰਕ-ਐਕਸਟੈਂਸ਼ਨ 'ਤੇ
ਡਾ. ਜੋਆਨ ਕਾਰਲੋਸ ਚਿਰਗਵਿਨ CLSC ਪਾਰਕ-ਐਕਸਟੈਂਸ਼ਨ ‘ਤੇ ਇੱਕ ਦਇਆਲੂ ਅਤੇ ਅਨੁਭਵੀ ਜਨਰਲ ਪ੍ਰੈਕਟੀਸ਼ਨਰ ਹਨ। ਇੱਕ ਇਮੀਗਰੇਸ਼ਨ ਅਤੇ ਸੱਭਿਆਚਾਰਿਕ ਬਦਲਾਵਾਂ ਨਾਲ ਭਰਪੂਰ ਜੀਵਨ ਯਾਤਰਾ ਦੇ ਨਾਲ, ਡਾ. ਚਿਰਗਵਿਨ 1973 ਵਿੱਚ ਚਿਲੀ ਤੋਂ ਇਮੀਗਰੇਟ ਹੋਏ ਅਤੇ Montreal ਵਿੱਚ 1983 ਵਿੱਚ ਵੱਸਣ ਤੋਂ ਪਹਿਲਾਂ ਵੱਖ-ਵੱਖ ਰਾਜਾਂ ਵਿੱਚ ਰਹੇ।ਇਸ ਵੰਨ-ਸੁਵੰਨੀ ਪਿੱਠਭੂਮੀ ਨੇ ਆਪ ਨੂੰ ਇਮੀਗ੍ਰੇਸ਼ਨ ਅਤੇ ਏਕੀਕਰਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਅਤੇ ਡੂੰਘੀ ਹਮਦਰਦੀ ਪ੍ਰਦਾਨ ਕੀਤੀ ਹੈ।2002 ਤੋਂ CLSC ਪਾਰਕ-ਐਕਸਟੈਂਸ਼ਨ ਵਿੱਚ ਕੰਮ ਕਰਦੇ ਹੋਏ,ਆਪ ਨੇ ਆਪਣੇ ਅਨੁਭਵ ਦਾ ਫਾਇਦਾ ਉਠਾ ਕੇ ਸ਼ਰਨਾਰਥੀਆਂ ਅਤੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ, ਖਾਸ ਕਰਕੇ ਯੁਵਾ ਸੇਵਾਵਾਂ ‘ਤੇ ਧਿਆਨ ਕੇਂਦਰਿਤ ਕੀਤਾ। ਡਾ. ਚਿਰਗਵਿਨ ਸਾਮੁਦਾਇਕ ਸਿਹਤ ਪਹੁੰਚ ਦਾ ਇੱਕ ਅਹਮ ਭਾਗ ਹਨ, ਜਿਸ ਵਿੱਚ ਉਹ ਬੱਚਿਆਂ-ਪਰਿਵਾਰ-ਨੌਜਵਾਨ ਪ੍ਰੋਗਰਾਮ ਅਤੇ ‘ਹੈਲਥੀ ਸਕੂਲ’ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਸਮਾਜ ਪ੍ਰਤੀ ਉਨ੍ਹਾਂ ਦੀ ਸਮਰਪਣ ਸ਼ਕਤੀ ਉਸ ਦੇ ਅਗਵਾਈ ਵਾਲੇ ਕੰਮ ਰਾਹੀਂ ਹੋਰ ਵੀ ਸਪੱਸ਼ਟ ਹੁੰਦੀ ਹੈ, ਜਿਸਦੇ ਨਾਲ ਉਨ੍ਹਾਂ ਨੇ ਗੈਰ-ਦਸਤਾਵੇਜ਼ੀ ਸ਼ਰਨਾਰਥੀਆਂ ਲਈ ਸਕ੍ਰੀਨਿੰਗ ਕਲੀਨਿਕ ਦੀ ਸਥਾਪਨਾ ਕੀਤੀ। ਇਹ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸਿਹਤ ਅਤੇ ਸਮਾਜਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਸਮੁਦਾਇਕ ਏਕਤਾ ਬਹੁਤ ਮਹੱਤਵਪੂਰਨ ਹੈ।

ਐਨੀ ਰੇਜਿਸ
ਸਮਾਜ ਸੇਵਕਾ

ਜੋ-ਐਨ ਐਡਰੀ ਜੇਟੇ
ਜਨਰਲ ਡਾਇਰੈਕਟਰ
ਜੋ-ਐਨ ਐਡਰੀ ਜੇਟੇ ਪਿਛਲੇ 20 ਸਾਲਾਂ ਤੋਂ ਸਮੁਦਾਇਕ ਭਲਾਈ ਲਈ ਮਹੱਤਵਪੂਰਨ ਕੰਮ ਕਰ ਰਹੀ ਹਨ। 2019 ਵਿੱਚ ਉਹ ਸੰਗਠਨ ਦੀ ਜਨਰਲ ਡਾਇਰੈਕਟਰ ਬਣੀ। ਨੌਜਵਾਨਾਂ ਨਾਲ ਕੰਮ ਕਰਨ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਦੇ ਗੁਣਵੱਤਾ ਵਾਲੇ ਕੌਸ਼ਲ ਸੰਗਠਨ ਦੇ ਵਿਕਾਸ ਅਤੇ ਪ੍ਰਭਾਵ ਵਿੱਚ ਮਹੱਤਵਪੂਰਨ ਸਾਬਤ ਹੋਏ ਹਨ। ਪਾਰਕ-ਐਕਸਟੈਂਸ਼ਨ ਖੇਤਰ ਦੀਆਂ ਚੁਣੌਤੀਆਂ ਨੂੰ ਸਮਝਦਿਆਂ, ਜੋ-ਐਨ ਨੇ ਸਥਾਨਕ ਬੱਚਿਆਂ ਅਤੇ ਪਰਿਵਾਰਾਂ ਦੀਆਂ ਲੋੜਾਂ ਅਨੁਸਾਰ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ, ਅਤੇ ਅਗਵਾਈ ਕੀਤੀ। ਮਨੋਵਿਗਿਆਨ ਅਤੇ ਪ੍ਰਬੰਧਨ ਵਿੱਚ ਉਨ੍ਹਾਂ ਦੀ ਸਿੱਖਿਆ ਉਨ੍ਹਾਂ ਨੂੰ ਮਨੁੱਖੀ ਵਿਵਹਾਰ ਅਤੇ ਰਣਨੀਤਿਕ ਨੇਤ੍ਰਤਵ ਦੀ ਇਕ ਵਿਲੱਖਣ ਸਮਝ ਪ੍ਰਦਾਨ ਕਰਦੀ ਹੈ, ਜੋ ਉਨ੍ਹਾਂ ਨੂੰ CPSC, PEYO ਨੂੰ ਸਫਲਤਾਪੂਰਵਕ ਅੱਗੇ ਲਿਜਾਣ ਯੋਗ ਬਣਾਉਂਦੀ ਹੈ। ਉਨ੍ਹਾਂ ਦੀ ਸਮਰਪਣਸ਼ੀਲਤਾ ਇਸ ਗੱਲ ਵਿੱਚ ਦਿਖਾਈ ਦਿੰਦੀ ਹੈ ਕਿ ਉਹ ਬੱਚਿਆਂ ਦੀ ਜ਼ਿੰਦਗੀ ਵਿੱਚ ਸੁਧਾਰਨ ਲਿਆਉਣ ਅਤੇ ਸਮੁਦਾਇਕ ਸਹਿਯੋਗ ਵਿੱਚ ਵੱਡੇ ਯਤਨ ਕਰ ਰਹੇ ਹਨ।

ਮੈਰੀ ਬੌਡੀਨੇਟ
ਡਿਪਟੀ ਡਾਇਰੈਕਟਰ, CPSC ਕੰਪੋਨੈਂਟ
ਮੈਰੀ ਬੌਡੀਨੇਟ 2020 ਵਿੱਚ PEYO ਦੇ CPSC ਕੰਪੋਨੈਂਟ ਦੇ ਸਹਾਇਕ ਨਿਰਦੇਸ਼ਕ ਵਜੋਂ ਪਾਰਕ-ਐਕਸਟੇਂਸ਼ਨ ਯੂਥ ਆਰਗੇਨਾਈਜ਼ੇਸ਼ਨ ਵਿੱਚ ਸ਼ਾਮਲ ਹੋਈ। ਫਰਾਂਸ ਅਤੇ ਆਇਰਲੈਂਡ ਦੇ ਕਾਰੋਬਾਰੀ ਸਕੂਲਾਂ ਤੋਂ ਪ੍ਰਭਾਵਸ਼ਾਲੀ ਵਿਦਿਅਕ ਪਿਛੋਕੜ ਦੇ ਨਾਲ, ਵਿੱਤ ਅਤੇ ਪ੍ਰੋਜੈਕਟ ਪ੍ਰਬੰਧਨ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਮੈਰੀ ਨੇ ਕਿਊਬਿਕ ਕਮਿਊਨਿਟੀ ਸੈਕਟਰ ਵਿੱਚ ਆਸਾਨੀ ਨਾਲ ਤਬਦੀਲੀ ਕੀਤੀ। ਕਮਿਊਨਿਟੀ ਦੀ ਸ਼ਮੂਲੀਅਤ ਲਈ ਉਸਦਾ ਜਨੂੰਨ ਪਾਰਕ-ਐਕਸਟੇਂਸ਼ਨ ਦੇ ਬੱਚਿਆਂ ਅਤੇ ਪਰਿਵਾਰਾਂ ਨਾਲ ਉਸਦੀ ਸਰਗਰਮ ਸ਼ਮੂਲੀਅਤ ਵਿੱਚ ਸਪੱਸ਼ਟ ਹੈ, ਖਾਸ ਤੌਰ ‘ਤੇ PEYO ਦੇ ਸਾਲਾਨਾ ਸਮਾਗਮਾਂ ਅਤੇ ਡੇਅ ਕੈਂਪ ਵਿੱਚ ਉਸਦੀ ਸਰਗਰਮ ਭਾਗੀਦਾਰੀ ਵਿੱਚ ਸਪੱਸ਼ਟ ਹੈ। ਕਮਿਊਨਿਟੀ ਕੰਮ ਲਈ ਮੈਰੀ ਦੀ ਵਚਨਬੱਧਤਾ ਅਤੇ ਨਵੀਨਤਾਕਾਰੀ ਪਹੁੰਚ ਨੇ ਉਸਦੀ ਟੀਮ ਦੀ ਪਹੁੰਚ ਅਤੇ ਪ੍ਰਭਾਵ ਨੂੰ ਬਹੁਤ ਵਧਾਇਆ ਹੈ, ਜਿਸ ਨਾਲ ਉਹ ਸੰਸਥਾ ਅਤੇ ਇਸਦੇ ਭਾਈਚਾਰੇ ਲਈ ਇੱਕ ਕੀਮਤੀ ਸੰਪਤੀ ਬਣ ਗਈ ਹੈ।

ਬਰਿੰਦਰ ਕੌਰ
ਅਨੁਵਾਦਕ, PEYO ਅਤੇ CPSC
ਬਰਿੰਦਰ ਕੌਰ PEYO ਅਤੇ CPSC ਵਿੱਚ ਇੱਕ ਸਮਰਪਿਤ ਅਨੁਵਾਦਕ ਹੈ ਜੋ ਹਿੰਦੀ, ਪੰਜਾਬੀ ਅਤੇ ਉਰਦੂ ਵਰਗੀਆਂ ਭਾਸ਼ਾਵਾਂ ਵਿੱਚ ਨਿਪੁਣ ਹੈ। ਉਹ ਵੱਖ-ਵੱਖ ਭਾਸ਼ਾਵਾਂ ਵਿਚਕਾਰ ਸੰਚਾਰ ਨੂੰ ਆਸਾਨ ਬਣਾਉਣ ਵਿੱਚ ਮਹਿਰ ਹਨ। 2019 ਵਿੱਚ ਭਾਰਤ ਤੋਂ ਇਮੀਗਰੇਟ ਕਰਦੇ ਹੋਏ, ਉਨ੍ਹਾਂ ਨੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਅਤੇ ਨਵੇਂ ਆਏ ਲੋਕਾਂ ਦੇ ਚੁਣੌਤੀਆਂ ਬਾਰੇ ਇਕ ਵਿਲੱਖਣ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਹੈ। ਭਾਰਤ ਤੋਂ ਸਮਾਜਿਕ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੀ ਬਰਿੰਦਰ ਆਪਣੇ ਸਮੁਦਾਇਕ ਲੋਕਾਂ ਨੂੰ, ਖਾਸ ਤੌਰ ‘ਤੇ ਨਵੇਂ ਆਏ ਲੋਕਾਂ ਦੀ ਮਦਦ ਕਰਦੇ, ਇਕ ਅਨੋਖਾ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਉਹ ਦੂਜਿਆਂ ਦੀ ਮਦਦ ਕਰਨ ਅਤੇ ਸਮਾਜ ਵਿੱਚ ਸਕਾਰਾਤਮਕ ਪ੍ਰਭਾਵ ਛੱਡਣ ਲਈ ਜ਼ਬਰਦਸਤ ਜਜ਼ਬਾ ਰੱਖਦੀ ਹੈ ਅਤੇ ਹਮੇਸ਼ਾ ਸਮੁਦਾਇਕ ਮਾਹੌਲ ਵਿੱਚ ਆਪਣੇ ਜੋਸ਼ ਅਤੇ ਸਹਿਯੋਗ ਦੇ ਜਜ਼ਬੇ ਰਾਹੀਂ ਸਮਾਜ ਦੀ ਮਦਦ ਅਤੇ ਸਮਰਥਨ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ।

ਲੌਰੀ ਸ਼ਾਰਡਰੋਨ
PEYO ਵਿੱਚ ਮਨੋਰੰਜਨ ਅਤੇ ਖੇਡ ਵਿਭਾਗ ਦੀ ਕੋਆਰਡੀਨੇਟਰ ਅਤੇ CPSC ਵਿੱਚ ਮਨੋਵਿਗਿਆਨਕਤਾ ਵਿਭਾਗ ਦੀ ਕੋਆਰਡੀਨੇਟਰ
ਲੌਰੀ ਸ਼ਾਰਡਰੋਨ 2022 ਵਿੱਚ PEYO ਨਾਲ ਮਨੋਰੰਜਨ ਅਤੇ ਖੇਡਾਂ ਦੀ ਕੋਆਰਡੀਨੇਟਰ ਦੇ ਤੌਰ ‘ਤੇ ਜੁੜੀ। ਫ੍ਰਾਂਸ ਤੋਂ ਖੇਡਾਂ ਦੇ ਸਿੱਖਿਆਕਾਰ ਦੇ ਤੌਰ ‘ਤੇ ਡਿਪਲੋਮਾ ਪ੍ਰਾਪਤ ਕਰਨ ਤੌ ਬਾਅਦ, ਉਸਨੇ ਕਈ ਸਾਲਾਂ ਤੱਕ 6 ਤੋਂ 13 ਸਾਲ ਦੇ ਬੱਚਿਆਂ ਲਈ ਹਾਕੀ ਟੀਮਾਂ ਦੀ ਕੋਚਿੰਗ ਕੀਤੀ। ਨਵੇਂ ਚੁਣੌਤੀਆਂ ਦੀ ਖੋਜ ਕਰਦੇ ਹੋਏ, ਉਹ ਕਿਊਬੈਕ ਆ ਗਈ, ਜਿੱਥੇ ਉਹ PEYO ਦੇ ਡੇ ਕੈਂਪ(ਦਿਨ ਦੇ ਕੈਪ ) ਅਤੇ ਹਾਕੀ ਪ੍ਰੋਗਰਾਮ ਦੀ ਕੋਆਰਡੀਨੇਸ਼ਨ ਕਰਦੀ ਹੈ ਅਤੇ ਮੁਹੱਲੇ ਦੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਮੌਸਮੀ ਸਮਾਗਮਾਂ ਦਾ ਆਯੋਜਨ ਕਰਦੀ ਹੈ।
ਲੌਰੀ ਹਮੇਸ਼ਾ ਆਪਣੇ ਕੌਸ਼ਲ ਨੂੰ ਵਧਾਉਣ ਲਈ ਉਤਸੁਕ ਰਹਿੰਦੀ ਹੈ ਅਤੇ ਇਸ ਵਜੋਂ ਉਸਨੇ ਮਨੋਵਿਗਿਆਨਕਤਾ ਵਿੱਚ ਪ੍ਰਸ਼ਿਕਸ਼ਣ ਲਿਆ, ਜਿਸ ਨਾਲ ਉਹ CPSC ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਦੀ ਹੈ।

ਫਰਨਾਂਡਾ ਕਮੇਜੋ
PEYO ਦੇ ਕਲਾ ਅਤੇ ਕਹਾਣੀਆਂ ਵਿਭਾਗ ਦੀ ਕੋਆਰਡੀਨੇਟਰ
ਫਰਨਾਂਡਾ ਕਮੇਜੋ ਦੀ ਪੈਦਾਇਸ਼ ਅਤੇ ਪਰਵਿਰਸ਼ ਉਰੂਗਵੇ ਵਿੱਚ ਹੋਈ। ਉਸਨੇ ਉਰੂਗਵੇ ਦੀ ਯੂਨੀਵਰਸਿਟੀ ਆਫ ਹਿਊਮੈਨਿਟੀਜ ਐਂਡ ਸਾਇੰਸਿਜ ਆਫ ਏਜੂਕੇਸ਼ਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਪਣੀ ਪੜਾਈ ਪੂਰੀ ਕੀਤੀ, ਜਿਸ ਨਾਲ ਉਸ ਨੂੰ ਕੁਝ ਸਾਲਾਂ ਲਈ ਅਧਿਆਪਕ ਦੇ ਤੌਰ ‘ਤੇ ਕੰਮ ਕਰਨ ਦਾ ਮੌਕਾ ਮਿਲਿਆ। ਬਾਅਦ ਵਿੱਚ, ਉਸਨੇ ਆਰਟ ਥੈਰਪੀ ਵੱਲ ਰੁਝਾਨ ਕੀਤਾ। ਫਰਨਾਂਡਾ ਨੇ ਵੱਖ-ਵੱਖ ਉਮਰ ਦੇ ਬੱਚਿਆਂ ਨਾਲ ਕੰਮ ਕੀਤਾ ਹੈ, ਜਿੱਥੇ ਉਸਨੇ ਰਚਨਾਤਮਕਤਾ ਨੂੰ ਇੱਕ ਇਲਾਜ ਅਤੇ ਨਿੱਜੀ ਵਿਕਾਸ ਦੇ ਤਰੀਕੇ ਵਜੋਂ ਵਰਤਣ ਦੀ ਖੋਜ ਕੀਤੀ। ਉਸਦੇ ਅਨੁਭਵ ਨੂੰ ਹੋਰ ਮਜ਼ਬੂਤ ਬਣਾਉਂਦਿਆਂ, ਉਸਨੇ ਇਟਲੀ ਅਤੇ ਮੋਂਟੀਵੀਡਿਓ ਦੇ ਮਨੋਵਿਗਿਆਨ ਵਿਭਾਗ ਵਿੱਚ ਨਸ਼ਿਆਂ ਦੇ ਇਲਾਜ ਲਈ ਨਵੀਨ ਕੇਂਦਰਾਂ ‘ਤੇ ਲੋਕਾਂ ਦੀ ਸਹਾਇਤਾ ਕੀਤੀ। ਇਸ ਤੋਂ ਇਲਾਵਾ, ਉਸਨੇ ਬਜ਼ੁਰਗਾਂ ਲਈ ਨਿਰਧਾਰਿਤ ਜਗ੍ਹਾਂ ‘ਤੇ ਵੀ ਕੰਮ ਕੀਤਾ। ਮੋਂਟਰੀਅਲ ਆਉਣ ਤੋਂ ਬਾਅਦ, ਉਸਨੇ ਕੁਦਰਤੀ ਤੌਰ ‘ਤੇ PEYO ਦਾ ਰੁਖ ਕੀਤਾ, ਜਿਥੇ ਇਸਦੀ ਮਿਸ਼ਨ ਉਸਦੇ ਸਵੈ-ਮੁੱਲਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਕਲਾ ਅਤੇ ਕਹਾਣੀਆਂਵਿਭਾਗ ਦੀ ਕੋਆਰਡੀਨੇਟਰ ਦੇ ਤੌਰ ‘ਤੇ, ਫਰਨਾਂਡਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਰਗਰਮੀਆਂ ਕਰਦੀ ਹੈ, ਜੋ ਭਾਗੀਦਾਰਾਂ ਨੂੰ ਆਪਣੀ ਕਲਾ ਨੂੰ ਪ੍ਰਗਟ ਕਰਨ ਅਤੇ ਕਮਿਊਨਿਟੀ ਸੰਬੰਧ ਮਜ਼ਬੂਤ ਕਰਨ ਦੇ ਯੋਗ ਬਣਾਉਂਦੀਆਂ ਹਨ। ਕਲਾਵਾਂ, ਰੰਗਮੰਚ ਅਤੇ ਥੈਰਾਪੀ ਵਿੱਚ ਉਸਦਾ ਪਿਆਰ ਉਸ ਨੂੰ ਐਸੇ ਮਾਹੌਲ ਬਣਾਉਣ ਲਈ ਪ੍ਰੇਰਿਤ ਕਰਦਾ ਹੈ ਜਿੱਥੇ ਹਰ ਵਿਅਕਤੀ ਆਪਣਾ ਜੀਵਨ ਕਹਾਣੀ ਵਾਂਗ ਜੀ ਸਕੇ, ਆਪਣੀ ਰਚਨਾਤਮਕਤਾ ਦੀ ਪੜਚੋਲ ਕਰ ਸਕੇ ਅਤੇ ਸਾਂਸਕ੍ਰਿਤਿਕ ਵਿਭਿੰਨਤਾ ਦਾ ਜਸ਼ਨ ਮਨਾ ਸਕੇ। ਫਰਨਾਂਡਾ ਮੰਨਦੀ ਹੈ ਕਿ ਇਹ ਇਨਸਾਨੀ ਇਕੱਠ ਅਤੇ ਹਰ ਕਿਸੇ ਲਈ ਸਹਿਣਸ਼ੀਲਤਾ ਦੇ ਸਾਧਨ ਲੱਭਣ ਦਾ ਬੇਹੱਦ ਕੀਮਤੀ ਤਰੀਕਾ ਹੈ।

ਅਨਾਬੈਲ ਸੈਗੋਵੀਆ ਰੇਯਸ
ਡ੍ਰਾਮਾ-ਥੈਰਾਪਿਸਟ, M.A., AATQ
ਅਨਾਬੈਲ ਸੈਗੋਵੀਆ ਮੈਕਸੀਕੋ ਵਿੱਚ ਵੱਡੀ ਹੋਈ, ਜਿੱਥੇ ਕਲਪਨਾ ਅਤੇ ਹਕੀਕਤ ਇੱਕ-ਦੂਜੇ ਨਾਲ ਗੂੰਦੀਆਂ ਹਨ। ਇਸ ਮਹਿਸੂਸਾਤਮਕ ਮਾਹੌਲ ਵਿੱਚ ਉਸਦਾ ਕੌਮੇਡੀਅਨ ਬਣਨਾ ਕੁਦਰਤੀ ਸੀ। ਬਾਅਦ ਵਿੱਚ, ਉਹ ਕੈਨੇਡਾ ਪ੍ਰਵਾਸ ਕਰ ਗਈ, ਜਿੱਥੇ ਉਸਨੇ ਕਹਾਣੀਕਾਰ, ਕੌਮੇਡੀਅਨ, ਰੇਡੀਓ ਹੋਸਟ, ਅਤੇ ਪਲੇਬੈਕ ਥੀਏਟਰ ਦੇ ਨਾਟਕ ਸਮੂਹਾਂ ਦਾ ਹਿੱਸਾ ਬਣ ਕੇ ਆਪਣੀ ਕਲਾਤਮਕ ਯਾਤਰਾ ਜਾਰੀ ਰੱਖੀ। ਇਸ ਦੌਰਾਨ, ਉਸਨੇ ਬਰਫੀਲੇ ਦ੍ਰਿਸ਼ਾਂ ਦੀ ਚਮਕ ਨਾਲ ਪ੍ਰੇਰਿਤ ਹੋ ਕੇ ਡ੍ਰਾਮਾ-ਥੈਰਾਪੀ ਦੀ ਦਿਸ਼ਾ ਵਿੱਚ ਅਗਾਂਹ ਵਧਣਾ ਸ਼ੁਰੂ ਕੀਤਾ। ਅਨਾਬੈਲ ਦੀ ਜਿੰਦਗੀ ਵਿੱਚ, ਵੱਖ-ਵੱਖ ਸੰਸਕ੍ਰਿਤੀਆਂ, ਉਮਰਾਂ, ਸੁਪਨਿਆਂ, ਅਤੇ ਚੁਣੌਤੀਆਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਦੇ ਬਹੁਤ ਹੀ ਅਨੋਖੇ ਮੌਕੇ ਮਿਲੇ। ਉਸਦੀ ਪਹੁੰਚ ਮਨੁੱਖੀ ਮੂਲਾ ‘ਤੇ ਅਧਾਰਿਤ ਹੈ, ਜਿਸ ਵਿੱਚ ਉਹ ਵਿਅਕਤੀਗਤ ਅਤੇ ਸਮੂਹਕ ਦੁਨੀਆਂ ਦੀ ਖੋਜ ਨੂੰ ਸਹੀਅਤ ਅਤੇ ਖੁਸ਼ਹਾਲੀ ਲਈ ਸਾਥੀ ਮੰਨਦੀ ਹੈ। ਅਨਾਬੈਲ ਦੀ ਪ੍ਰੇਰਣਾ ਥੀਏਟਰ, ਸੰਭਾਵਨਾਵਾਂ ਦੀ ਖੋਜ, ਅਤੇ ਹਰ ਵਿਅਕਤੀ ਨੂੰ ਆਪਣੀ ਕਹਾਣੀ ਦੱਸਣ ਅਤੇ ਬਣਾਉਣ ਦੇ ਮੌਕੇ ਤੋਂ ਮਿਲਦੀ ਹੈ। ਉਸਦਾ ਮਿਸ਼ਨ ਹਰ ਇੱਕ ਨੂੰ ਆਪਣੇ ਜਜ਼ਬਾਤ ਅਤੇ ਸਿਰਜਣਾਤਮਕਤਾ ਨਾਲ ਜੁੜਨ ਦਾ ਮੌਕਾ ਦੇਣਾ ਹੈ।

ਲੌਰੇਂਸ ਗੋਥੀਏ
ਆਰਟ-ਥੈਰਾਪਿਸਟ
ਲੌਰੇਂਸ ਗੋਥੀਏ 2023 ਵਿੱਚ PEYO ਦੇ ਕਲਾ ਅਤੇ ਕਹਾਣੀਆ ਵਿਭਾਗ ਨਾਲ ਆਰਟ-ਥੈਰਾਪਿਸਟ ਦੇ ਤੌਰ ‘ਤੇ ਜੁੜੀ। ਇਸ ਤੋਂ ਪਹਿਲਾਂ, ਉਹ ਇਸ ਪ੍ਰੋਗਰਾਮ ਦੀਆਂ ਗਤੀਵਿਧੀਆਂ ਵਿੱਚ ਵਲੰਟੀਅਰ ਅਤੇ ਭਾਗੀਦਾਰ ਰਹੀ। 2016 ਵਿੱਚ ਪਾਰਕ-ਐਕਸਟੈਂਸ਼ਨ ਆਉਣ ਤੋਂ ਬਾਅਦ, ਲੌਰੇਂਸ ਨੇ ਇਲਾਕੇ ਦੇ ਰਹਿਣ ਵਾਲਿਆਂ ਦੀ ਭਲਾਈ ਤੇ ਉਹਨਾ ਦੀ ਸਥਿਤੀ ਨੂੰ ਸੁਧਾਰਨ ਲਈ ਵੱਖ-ਵੱਖ ਪ੍ਰੋਜੈਕਟਾਂ ਵਿੱਚ ਸ਼ਮੂਲੀਅਤ ਕਰ ਕੇ ਆਪਣਾ ਸਮਰਪਣ ਦਿਖਾਇਆ। ਲੌਰੇਂਸ ਨੂੰ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਨਾਲ ਕੰਮ ਕਰਨ ਦਾ ਕਈ ਸਾਲਾਂ ਦਾ ਅਨੁਭਵ ਹੈ। ਖ਼ਾਸ ਕਰਕੇ, ਉਹ ਸੌਦੀ ਅਰਬ ਤੋਂ ਆਏ ਲੋਕਾਂ ਨਾਲ ਕੰਮ ਕਰਨ ਵਿੱਚ ਮਾਹਰ ਹੈ। ਮੱਧ ਪੂਰਬ ਵਿੱਚ ਰਹਿਣ ਦੌਰਾਨ, ਉਸਨੇ ਪੱਛਮੀ ਅਫਰੀਕਾ, ਨੇਪਾਲ, ਅਤੇ ਭਾਰਤ ਦਾ ਚਾਰ ਮਹੀਨਿਆਂ ਦੀ ਯਾਤਰਾ ਕੀਤਾ। ਇਹ ਯਾਤਰਾਵਾਂ ਉਸਨੂੰ ਵੱਖ-ਵੱਖ ਸੱਭਿਆਚਾਰਾਂ ਅਤੇ ਪ੍ਰਵਾਸ ਨਾਲ ਜੁੜੀਆਂ ਮੁਸ਼ਕਲਾਂ ਨੂੰ ਡੂੰਘਾਈ ਨਾਲ ਸਮਝਣ ਲਈ ਮਦਦਗਾਰ ਸਾਬਿਤ ਹੋਈਆਂ। ਉਸਦੀ ਆਰਟ-ਥੈਰਾਪੀ ਵਿੱਚ ਯਾਤਰਾ ਨੇ ਉਸਨੂੰ ਕਲਾ ਅਤੇ ਰਚਨਾਤਮਕਤਾ ਦੀ ਵਰਤੋਂ ਰਾਹੀਂ ਸਮਰਥਨ ਅਤੇ ਚੰਗੇਪਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਪ੍ਰੇਰਣਾ ਦਿੱਤੀ। ਉਹ ਮਨੁੱਖੀ ਪਹੁੰਚ ਵਾਲੀ ਥੈਰਾਪੀ ਅਪਣਾਉਂਦੀ ਹੈ, ਜਿਸਦਾ ਮੁੱਖ ਧਿਆਨ ਵਿਅਕਤੀਗਤ ਸਮੱਸਿਆਵਾਂ, ਸੱਭਿਆਚਾਰਕ ਪਹਿਚਾਣ, ਅਤੇ ਰਿਸ਼ਤਿਆਂ ਵਿੱਚ ਜੁੜਾਅ ‘ਤੇ ਹੁੰਦਾ ਹੈ।

ਮਨਿਸ਼ਾ ਕਾਰਮਾਕਰ
ਪ੍ਰਸ਼ਾਸਨ
ਮਨਿਸ਼ਾ ਨੇ 2017 ਵਿੱਚ PEYO ਨਾਲ ਸਮਰ ਕੈਂਪ ਮਾਨੀਟਰ ਵਜੋਂ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਪ੍ਰਸ਼ਾਸਨਿਕ ਭੂਮਿਕਾ ਵਿੱਚ ਸਥਾਨਾਂਤਰਿਤ ਹੋ ਗਈ, ਜਿੱਥੇ ਉਸਨੇ ਵੱਖ-ਵੱਖ ਮੌਸਮੀ ਗਤੀਵਿਧੀਆਂ ਵਿੱਚ ਸਰਗਰਮ ਤੌਰ ‘ਤੇ ਭਾਗ ਲਿਆ। ਮਨਿਸ਼ਾ ਪਾਰਕ-ਐਕਸਟੈਂਸ਼ਨ ਵਿੱਚ ਹੀ ਵੱਡੀ ਹੋਈ, ਮਨਿਸ਼ਾ ਨੂੰ ਆਪਣੀ ਪਹਿਲੀ ਪੀੜੀ ਦੇ ਇਮਿਗਰੈਂਟ ਮਾਪੇ ਜਿੰਨਾਂ ਦਾ ਮੂਲ ਬੰਗਲਾਦੇਸ਼ ਹੈ, ਨੇ ਨਵੇਂ ਆਏ ਲੋਕਾਂ ਨੂੰ ਕਿਸ ਤਰਾ ਦੀਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਵਰਗੀਆ ਸਮੱਸਿਆਵਾ ਦੀ ਸਮਝ ਵਿੱਚ ਗਹਿਰਾਈ ਦਿੱਤੀ। ਇਸ ਪਿਛੋਕੜ ਨੇ ਉਸਨੂੰ ਆਪਣੇ ਸਮੁਦਾਇ ਦੀ ਸਹਾਇਤਾ ਕਰਨ ਦੀ ਇੱਛਾ ਦਿੱਤੀ। ਬੱਚਿਆਂ ਨਾਲ ਕੰਮ ਕਰਨ ਵਿੱਚ ਉਸਦਾ ਵਿਸ਼ਾਲ ਅਨੁਭਵ ਅਤੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕਾਂ ਨਾਲ ਉਸਦੀਆ ਮੁਲਾਕਾਤਾ ਨੇ ਉਸਦੀ ਸਮੁਦਾਇਕ ਸੇਵਾ ਲਈ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਮਨਿਸ਼ਾ CPSC ਵਿੱਚ ਆਪਣੀਆਂ ਯੋਗਤਾਵਾਂ ਅਤੇ ਦ੍ਰਿਸ਼ਟਿਕੋਣ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਤ ਹੈ, ਅਤੇ ਹੋਰਾਂ ਦੀ ਮਦਦ ਕਰਨ ਲਈ ਉਸਦੀ ਪਿਆਰ ਅਤੇ ਦ੍ਰਿੜ੍ਹ ਇੱਛਾ ਨੂੰ ਆਗੇ ਵਧਾਉਣ ਦੀ ਕੋਸ਼ਿਸ਼ ਕਰਦੀ ਹੈ।

ਸਾਡੇ ਸਾਥੀ








ਸਾਡੇ ਸਾਥੀ







